ਡਾ.ਬੀਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਨੇ ਸਲਾਨਾ ਸਨਮਾਨ ਸਮਾਰੋਹ ਕਰਵਾਇਆ
ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ
ਡਾ.ਬੀਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਨੇ ਰਜਿ ਅਮਲੋਹ ਵੱਲੋਂ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ 16ਵਾਂ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸੁਸਾਇਟੀ ਦੇ ਪ੍ਰਧਾਨ ਬੇਅੰਤ ਸਿੰਘ ਭਾਂਬਰੀ ਨੇ ਸੁਸਾਇਟੀ ਦੇ ਇਤਿਹਾਸਿਕ ਪਿਛੋਕੜ ਬਾਰੇ ਦੱਸਦਿਆਂ ਕੀਤੇ ਜਾ ਰਹੇ ਕੰਮਾਂ ’ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਸਨਮਾਨ ਸਮਾਰੋਹ ਵਿੱਚ ਲਖਵਿੰਦਰ ਸਿੰਘ ਪਹੇੜੀ ਵੱਲੋਂ ਆਏ ਪਤਵੰਤਿਆਂ ਅਤੇ ਮਾਪਿਆਂ ਨੂੰ ਜੀ ਆਇਆਂ ਆਖਿਆ।
ਸਮਾਗਮ ਦੇ ਚੀਫ ਆਰਗੇਨਾਈਜਰ ਮੇਹਰ ਸਿੰਘ ਰਾਈਏਵਾਲ ਵੱਲੋਂ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਗੁਰਨਾਮ ਸਿੰਘ ਨੂਰਪੁਰਾ ਸੇਵਾ ਮੁਕਤ ਨਾਇਬ ਤਹਿਸੀਲਦਾਰ ਨੇ ਕੀਤੀ। ਮੁੱਖ ਮਹਿਮਾਨ ਦੇ ਤੌਰ ’ਤੇ ਚੰਦ ਸਿੰਘ ਸੁਪਰਡੈਂਟ ਆਫ਼ ਪੁਲਿਸ ਅਤੇ ਵਿਸ਼ੇਸ਼ ਮਹਿਮਾਨ ਵਜੋਂ ਧਰਮਪਾਲ ਸਿੰਘ ਸੌਂਟੀ ਨੇ ਸ਼ਿਰਕਤ ਕੀਤੀ।
ਸਮਾਗਮ ਦਾ ਉਦਘਾਟਨ ਮੋਹਨ ਸਿੰਘ ਭਾਂਬਰੀ ਨੇ ਕੀਤਾ ਅਤੇ ਸਮ੍ਹਾ ਰੌਸ਼ਨ ਦੀ ਰਸਮ ਸਮਾਜ ਸੇਵਕ ਸਾਬਕਾ ਕੌਂਸਲਰ ਜਤਿੰਦਰ ਸਿੰਘ ਰਾਮਗੜੀਆ ਨੇ ਕੀਤੀ। ਅਜਾਦ ਰੰਗ ਮੰਚ ਕਲਾ ਫਗਵਾੜਾ ਵੱਲੋਂ “ਦਾ ਗ੍ਰੇਟ ਅੰਬੇਡਕਰ“ ਨਾਟਕ ਪੇਸ਼ ਕੀਤਾ ਅਤੇ ਸਮਾਜ ਸੇਵਕ ਤੇ ਸਾਹਿਤਕਾਰ ਲਾਲ ਸਿੰਘ ਸੁਲਹਾਣੀ ਅਤੇ ਬਲਜੀਤ ਸਿੰਘ ਸਲਾਣਾ ਸੂਬਾ ਪ੍ਰਧਾਨ ਐੱਸਸੀਬੀਸੀ ਅਧਿਆਪਕ ਯੂਨੀਅਨ ਪੰਜਾਬ ਨੇ ਡਾ. ਅੰਬੇਡਕਰ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਅਪਣੇ ਸਮਾਜ ਨੂੰ ਇਕਜੁਟ ਹੋਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਅਧਿਆਪਕ ਸੁਰਿੰਦਰ ਸਿੰਘ ਲੱਲੋਂ ਨੂੰ ਸੇਵਾ ਮੁਕਤੀ ਅਤੇ ਨਵਜੋਤ ਕੌਰ ਨੂੰ ਐੱਮਬੀਏ ਪ੍ਰੀਖਿਆ ਲਈ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪੰਜਵੀਂ , ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਦੇ ਸਾਰੇ ਸਕੂਲਾਂ ਦੇ ਮੋਹਰੀ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਸਿੰਘ ਬਿੱਟੂ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਸੁਸਾਇਟੀ ਦੇ ਚੀਫ਼ ਆਰਗੇਨਾਈਜਰ ਮੇਹਰ ਸਿੰਘ ਰਾਈਏਵਾਲ ਵੱਲੋ ਸਮੁੱਚੇ ਆਏ ਪਤਵੰਤਿਆ, ਮਾਪਿਆਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਉਤਸਾਹਿਤ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਮਾਜਰੀ ਕੈਸ਼ੀਅਰ,ਨਾਜਰ ਸਿੰਘ,ਜਸਵੀਰ ਸਿੰਘ ਪੌੜ, ਸੁਖਵਿੰਦਰ ਅੰਨੀਆਂ,ਮਾਸਟਰ ਦੇਵ ਰਾਜ , ਜਸਪਾਲ ਸਿੰਘ ਰਾਈਏਵਾਲ, ਪ੍ਰੋ. ਮੁਖ਼ਤਿਆਰ ਸਿੰਘ ਅਕਾਲਗੜ੍ਹ, ਗੁਰਦੀਪ ਸਿੰਘ,ਮਨਜੀਤ ਸਿੰਘ, ਭਗਵੰਤ ਆਜ਼ਾਦ,ਧਿਆਨ ਸਿੰਘ, ਲਖਵੀਰ ਤੂਰਾ ,ਦਲਵਿੰਦਰ ਬਰੋਂਗਾ, ਬਲਵੀਰ ਤੂਰਾ, ਜਸਜੀਤ ਸਿੰਘ, ਦਵਿੰਦਰ ਗੁਰੂ, ਜਗਪਾਲ ਸਿੰਘ, ਹੰਸ ਰਾਜ ਸਿੰਘ, ਬਲਜੀਤ ਬੁੱਗਾ, ਈਸ਼ਵਰ ਸਿੰਘ, ਕੁਲਵੰਤ ਸਿੰਘ ਮਹਿਤੋਂ, ਰਘਬੀਰ ਸਿੰਘ ਬਡਲਾ, ਹਰਭਜਨ ਸਿੰਘ ਦੁਲਵਾਂ, ਸ਼ਿੰਦਰਪਾਲ ਸਿੰਘ ਮੀਆਪੁਰੀ, ਗੁਰਮੀਤ ਸਿੰਘ ਚੋਬਦਾਰਾਂ, ਡਾ. ਰਾਮ ਚੰਦ, ਧਰਮਿੰਦਰ ਸਿੰਘ ਤੋਂ ਇਲਾਵਾ ਮਾਪੇ ਅਤੇ ਵਿਦਿਆਰਥੀ ਮੌਜੂਦ ਸਨ।
ਇਸ ਸਨਮਾਨ ਸਮਾਰੋਹ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਉਸਦੇ ਯੋਗਦਾਨ ਨੂੰ ਚਾਨਣਾ ਪਾਇਆ। ਉਹ ਇੱਕ ਸ੍ਰੋਮਣੀ ਸੀ ਜਿਸਨੂੰ ਸਮਾਜ ਦੇ ਲਈ ਕੰਮ ਕਰਨ ਦੀ ਪ੍ਰੇਰਣਾ ਮਿਲੀ ਸੀ। ਉਹ ਸਮਾਜ ਵਿੱਚ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਦੇ ਹੱਕਾਂ ਲਈ ਲੜਨ ਵਿੱਚ ਪ੍ਰਧਾਨ ਭੂਮਿਕਾ ਅਦਾ ਕੀਤੀ ਸੀ। ਉਸਨੇ ਅਪਣੇ ਜੀਵਨ ਨੂੰ ਸਮਾਜ ਦੇ ਲਈ ਸਮਰਪਿਤ ਕੀਤਾ ਅਤੇ ਉਸਦੇ ਯੋਗਦਾਨ ਨੂੰ ਯਾਦ ਰੱਖਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਨਮਾਨ ਸਮਾਰੋਹ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਸਮਾਜ ਦੇ ਵਿਭਿਨ੍ਨ ਵਰਗਾਂ ਦੇ ਲੋਕ ਇੱਕਠੇ ਆਏ ਅਤ